ਖ਼ਾਲਿਸਤਾਨੀ ਸਮਰਥਕ ਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਲਈ ਉਸ ਦੀ ਪਤਨੀ ਕਿਰਨਦੀਪ ਕੌਰ ਡਿਬਰੂਗੜ੍ਹ ਅਸਾਮ ਪਹੁੰਚ ਗਈ ਹੈ।
ਮੁਲਾਕਾਤ ਲਈ ਇਜਾਜ਼ਤ ਮਿਲਣ ਤੋਂ ਬਾਅਦ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਸੋਮਵਾਰ ਨੂੰ ਹੀ ਅਸਾਮ ਲਈ ਘਰੋਂ ਚਲੀ ਗਈ ਸੀ। ਉਸ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਵਕੀਲ ਨਹੀਂ ਹਨ। ਡਿਬਰੂਗੜ੍ਹ ਜੇਲ੍ਹ ‘ਚ ਮੁਲਾਕਾਤ ਲਈ ਕਿਰਨਦੀਪ ਕੌਰ ਨੇ ਵੱਖਰੇ ਤੌਰ ‘ਤੇ ਆਗਿਆ ਲਈ ਹੈ ।
ਦੱਸ ਦੇਈਏ ਕਿ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਸਮੇ ਦੀ ਹਕੂਮਤ ਨੇ ਬਿਨਾ ਕਿਸੇ ਸਬੂਤ ਦੇ ਅਧਾਰ ਤੇ ਡਿਬ੍ਰੂਗੜ੍ਹ ਦੀ ਜੇਲ ਦੇ ਵਿਚ ਬੰਦ ਕਰਕੇ ਰੱਖਿਆ ਹੋਇਆ ਹੈ | ਭਾਈ ਅਮ੍ਰਿਤਪਾਲ ਸਿੰਘ ਜੀ ਸਿੱਖ ਕੌਮ ਦਾ ਪ੍ਰਚਾਰ ਕਰਨ ਦੇ ਲਈ ਦੁਬਈ ਨੂੰ ਛੱਡ ਕੇ ਪੰਜਾਬ ਦੇ ਵਿਚ ਆ ਗਏ ਸਨ ਤੇ ਪੰਜਾਬ ਦੇ ਵਿਚ ਆ ਕੇ
ਓਹਨਾ ਨੇ ਦੀਪ ਸਿੱਧੂ ਦੀ ਬਣਾਈ ਵਾਰਿਸ ਪੰਜਾਬ ਦੀ ਜਥੇਬੰਦੀ ਨੂੰ ਅੱਗੇ ਵਧਾਇਆ | ਜਿਵੇ ਹੀ ਭਾਈ ਅਮ੍ਰਿਤਪਾਲ ਸਿੰਘ ਜੀ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ ਸਿੱਖ ਨੌਜਵਾਨ ਓਹਨਾ ਦੇ ਨਾਲ ਜੁੜਦੇ ਗਏ ਤੇ ਵੱਡੀ ਮਾਤਰਾ ਦੇ ਵਿਚ ਸਿੱਖ ਨੌਜਵਾਨ ਓਹਨਾ ਨੂੰ ਪਸੰਦ ਵੀ ਕਰਨ ਲਗ ਗਏ |ਪਰ ਸਮੇ ਦੀ ਹਕੂਮਤ ਨੇ ਇਸ ਸਭ ਨੂੰ ਦੇਖਦੇ ਹੋਏ
ਭਾਈ ਅਮ੍ਰਿਤਪਾਲ ਸਿੰਘ ਜੀ ਤੇ ਵੱਡੀ ਕਾਰਵਾਈ ਕਰ ਦਿਤੀ ਤੇ ਜੇ ਕੋਈ ਓਹਨਾ ਦਾ ਸਮਰਥਨ ਵੀ ਕਰਦਾ ਸੀ ਚਾਹੇ ਉਹ ਮੀਡਿਆ ਹੀ ਹੋਵੇ ਓਹਨਾ ਤੇ ਵੀ ਕਾਰਵਾਈ ਸ਼ੁਰੂ ਕਰ ਦਿਤੀ | ਇਹ ਸਭ ਦੇ ਕਰਕੇ ਵਿਦੇਸ਼ ਵਿਚ ਵੀ ਲੋਕ ਭਾਈ ਅਮ੍ਰਿਤਪਾਲ ਸਿੰਘ ਦੇ ਹੱਕ ਦੇ ਵਿਚ ਆ ਗਏ | ਪਰ ਭਾਈ ਅਮ੍ਰਿਤਪਾਲ ਸਿੰਘ ਜੀ ਤੇ ਕਾਰਵਾਈ ਕਰਦੇ ਓਹਨਾ ਦੇ ਉਪਰ NSA ਲਗਾ ਦਿਤੀ ਗਈ |