\ਪੂਰੇ ਮੁਲਕ ਵਿੱਚ ਹੋਲੀ ਦਾ ਤਿਓਹਾਰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਭਾਵੇਂ ਹਰ ਉਮਰ ਦੇ ਵਿਅਕਤੀ ਹੋਲੀ ਦਾ ਮਜ਼ਾ ਲੈਂਦੇ ਹਨ ਪਰ ਬੱਚਿਆਂ ਨੂੰ ਹੋਲੀ ਦਾ ਕੁਝ ਜ਼ਿਆਦਾ ਹੀ ਚਾਅ ਹੁੰਦਾ ਹੈ। ਜਦੋਂ ਹੋਲੀ ਦਾ ਤਿਓਹਾਰ ਆਉੰਦਾ ਹੈ ਤਾਂ ਨੌਜਵਾਨਾਂ ਨੂੰ ਵੀ ਆਪਣੇ ਬਚਪਨ ਦੌਰਾਨ ਮਨਾਏ ਹੋਲੀ ਦੇ ਤਿਓਹਾਰ ਦੀ ਯਾਦ ਆ ਜਾਂਦੀ ਹੈ।
ਪ੍ਰਸਿੱਧ ਪੰਜਾਬੀ ਗਾਇਕ, ਪਾਲੀਵੁੱਡ ਅਤੇ ਬਾਲੀਵੁੱਡ ਅਦਾਕਾਰ ਦਲਜੀਤ ਦੁਸਾਂਝ ਨੇ ਹੋਲੀ ਦੇ ਤਿਓਹਾਰ ਤੇ ਆਪਣੇ ਬਚਪਨ ਨੂੰ ਯਾਦ ਕਰਦੇ ਹੋਏ ਸੋਸ਼ਲ ਮੀਡੀਆ ਤੇ ਆਪਣੇ ਬਚਪਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੱਕ ਤਸਵੀਰ ਵਿੱਚ ਉਹ ਬਰਫੀ ਦੇ ਟੁਕੜੇ ਵੱਲ ਖੁਸ਼ ਹੋ ਕੇ ਦੇਖ ਰਹੇ ਹਨ।
ਉਨ੍ਹਾਂ ਨੇ ਇਸ ਤਸਵੀਰ ਦੇ ਕੈਪਸ਼ਨ ਵਿੱਚ ਲਿਖਿਆ ਹੈ, ਇਹ ਬਰਫੀ ਦੀ ਖੁਸ਼ੀ ਆ ਮੇਰੇ ਵੀਰੋ….। ਇੱਕ ਹੋਰ ਤਸਵੀਰ ਵਿੱਚ ਉਹ ਪੋਜ਼ ਦਿੰਦੇ ਦਿਖਾਈ ਦੇ ਰਹੇ ਹਨ। ਤਸਵੀਰ ਨਾਲ ‘ਬੌਰਨ ਟੂ ਸ਼ਾਈਨ’ ਲਿਖਿਆ ਹੋਇਆ ਹੈ। ਇੱਕ ਹੋਰ ਤਸਵੀਰ ਵਿੱਚ ਉਹ ਹੋਰ ਬੱਚਿਆਂ ਦੇ ਨਾਲ ਖੜ੍ਹੇ ਹਨ। ਦਲਜੀਤ ਦੁਸਾਂਝ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੇ ਲੱਖਾਂ ਦੀ ਗਿਣਤੀ ਵਿੱਚ ਪ੍ਰਸੰਸਕ ਹਨ। ਪੰਜਾਬੀ ਗਾਇਕੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਕੇ ਦਲਜੀਤ ਦੁਸਾਂਝ ਪੰਜਾਬੀ ਫਿਲਮਾਂ ਵਿੱਚ ਪਹੁੰਚੇ। ਇਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਵਿੱਚ ਵੀ ਆਪਣੀ ਅਦਾਕਾਰੀ ਦੀ ਪੇਸ਼ਕਾਰੀ ਕੀਤੀ। ਗਾਇਕ ਦੇ ਤੌਰ ਤੇ ਉਨ੍ਹਾਂ ਦੀ ਪਹਿਲੀ ਐਲਬਮ ‘ਇਸ਼ਕ ਦਾ ੳ ਅ ਆਈ।
ਫੇਰ ‘ਦਿਲ, ਨੱਚਦੀਆਂ ਅੱਲ੍ਹੜਾਂ ਕੁਆਰੀਆਂ ਅਤੇ ਪੱਗਾਂ ਪੋਚਵੀਆਂ ਵਾਲੇ’ ਆਦਿ ਆਈਆਂ। ਦਲਜੀਤ ਦੁਸਾਂਝ ਦੀ ਪਹਿਲੀ ਪੰਜਾਬੀ ਫਿਲਮ 2011 ਵਿੱਚ ‘ਦ ਲਾਇਨ ਆਫ ਪੰਜਾਬ’ ਆਈ। ਫੇਰ ਜੀਹਨੇ ਮੇਰਾ ਦਿਲ ਲੁੱਟਿਆ, ਛੜਾ,ਸਾਡੀ ਲਵ ਸਟੋਰੀ, ਸਰਦਾਰ ਜੀ ਅਤੇ ਸਰਦਾਰ ਜੀ 2′ ਆਦਿ ਪੰਜਾਬੀ ਫਿਲਮਾਂ ਆਈਆਂ।
ਉਨ੍ਹਾਂ ਨੇ ਬਾਲੀਵੁੱਡ ਦੀਆਂ ‘ਉਡਤਾ ਪੰਜਾਬ, ਤੇਰੇ ਨਾਲ ਲਵ ਹੋ ਗਿਆ, ਮੇਰੇ ਡੈਡ ਦੀ ਮਰੂਤੀ ਅਤੇ ਸਿੰਘ ਇਜ਼ ਬਲਿੰਗ’ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਿਖਾਈ। ਅੱਜਕੱਲ੍ਹ ਉਹ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ ਤੇ ਅਧਾਰਿਤ ਫਿਲਮ ‘ਚਮਕੀਲਾ’ ਬਣਾ ਰਹੇ ਹਨ। ਦਲਜੀਤ ਦੋਸਾਂਝ ਦਾ ਜਨਮ 6 ਜਨਵਰੀ 1984 ਨੂੰ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਦੋਸਾਂਝ ਕਲਾਂ ਵਿੱਚ ਹੋਇਆ।
ਉਨਾ ਦੇ ਪਿਤਾ ਦਾ ਨਾਮ ਬਲਬੀਰ ਸਿੰਘ ਅਤੇ ਮਾਤਾ ਦਾ ਨਾਮ ਸੁਖਵਿੰਦਰ ਕੌਰ ਹੈ। ਬਲਬੀਰ ਸਿੰਘ ਪੰਜਾਬ ਰੋਡਵੇਜ਼ ਵਿੱਚ ਮੁਲਾਜ਼ਮ ਸਨ। ਦਲਜੀਤ ਦੋਸਾਂਝ ਦੀ ਇੱਕ ਵੱਡੀ ਭੈਣ ਹੈ, ਜੋ ਯੂ ਕੇ ਵਿੱਚ ਰਹਿ ਰਹੀ ਹੈ। ਉਨ੍ਹਾਂ ਦਾ ਇੱਕ ਛੋਟਾ ਭਰਾ ਵੀ ਹੈ। ਦਲਜੀਤ ਸਕੂਲ ਸਮੇਂ ਤੋਂ ਹੀ ਗੁਰੂ ਘਰ ਵਿੱਚ ਤਬਲਾ ਵਜਾਇਆ ਕਰਦੇ ਸਨ।
ਉਨ੍ਹਾਂ ਨੂੰ ਬਚਪਨ ਤੋਂ ਹੀ ਨੱਚਣ ਅਤੇ ਗਾਉਣ ਦਾ ਸ਼ੌਕ ਸੀ। ਦਲਜੀਤ ਨੇ ਦਸਵੀਂ ਤੱਕ ਦੀ ਪੜ੍ਹਾਈ ਦੋਸਾਂਝ ਕਲਾਂ ਤੋਂ ਹੀ ਕੀਤੀ। ਫਿਰ ਉਹ ਆਪਣੇ ਨਾਨਕੇ ਲੁਧਿਆਣੇ ਆ ਗਏ। ਫਿਲਮ ‘ਉਡਤਾ ਪੰਜਾਬ’ ਵਿੱਚ ਨਿਭਾਏ ਕਿਰਦਾਰ ਕਾਰਨ ਉਨ੍ਹਾਂ ਨੂੰ ਫਿਲਮ ਫੇਅਰ ਅਤੇ ਆਈਫਾ ਅਵਾਰਡ ਦੇ ਬੈਸਟ ਡੈਬਿਊ ਐਕਟਰ ਦਾ ਪੁਰਸਕਾਰ ਮਿਲਿਆ।
ਉਨ੍ਹਾਂ ਨੇ ਹਿੰਦੀ ਫਿਲਮਾਂ ਉਡਤਾ ਪੰਜਾਬ, ਫਿਲੌਰੀ, ਵੈੱਲ ਕਮ ਟੂ ਨਿਊਯਾਰਕ, ਸੂਰਮਾ, ਅਰਜੁਨ ਪਟਿਆਲਾ ਅਤੇ ਗੁਡ ਨਿਊਜ਼ ਵਿੱਚ ਆਪਣੀ ਕਲਾਕਾਰੀ ਦਿਖਾਈ। ਪੰਜਾਬੀ ਫਿਲਮਾਂ ‘ਦ ਲਾਇਨ ਆਫ ਪੰਜਾਬ, ਜਿਹਨੇ ਮੇਰਾ ਦਿਲ ਲੁੱਟਿਆ, ਜੱਟ ਐੰਡ ਜੂਲੀਅਟ, ਜੱਟ ਐਂਡ ਜੂਲੀਅਟ 2, ਡਿਸਕੋ ਸਿੰਘ ਅਤੇ ਅੰਬਰਸਰੀਆ ਆਦਿ ਵਿੱਚ ਕੰਮ ਕੀਤਾ ਹੈ।