ਕੋਈ ਸਮਾਂ ਸੀ ਜਦੋਂ ਐੱਨ ਆਰ ਆਈ ਲਾੜਿਆਂ ਤੇ ਭਾਰਤੀ ਲੜਕੀਆਂ ਨਾਲ ਵਿਆਹ ਦੇ ਨਾਮ ਤੇ ਧੋਖਾ ਕਰਨ ਦੇ ਦੋਸ਼ ਲੱਗਦੇ ਸਨ ਪਰ ਹੁਣ ਅਜਿਹੇ ਦੋਸ਼ ਲੜਕੀਆਂ ਤੇ ਵੀ ਲੱਗਣ ਲੱਗੇ ਹਨ। ਸ੍ਰੀ ਮੁਤਸਰ ਸਾਹਿਬ ਦੇ ਪਿੰਡ ਭਲਾਈ ਮਾਣਾ ਦਾ
ਇੱਕ ਪਰਿਵਾਰ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਮੱਤਾ ਦੀ ਲਕੀ ਤੇ ਵਿਆਹ ਤੋਂ ਮੁਰਨ ਦੇ ਦੋਸ਼ ਲਗਾਉਂਦੇ ਹੋਏ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਹਰਪ੍ਰੀਤ ਕੌਰ ਨੇ ਆਈਲੈਟਸ ਕੀਤੀ ਹੋਈ ਸੀ।
1 ਨਵੰਬਰ 2020 ਨੂੰ ਉਸ ਦੀ ਭਲਾਈ ਮਾਣਾ ਪਿੰਡ ਦੇ ਗੁਰਵਿੰਦਰ ਸਿੰਘ ਨਾਲ ਮੰਗਣੀ ਹੋ ਗਈ। ਦੋਵੇਂ ਪਰਿਵਾਰਾਂ ਨੇ ਆਸ ਵਿੱਚ ਤੈਅ ਕੀਤਾ ਕਿ ਮੁੰਡੇ ਵਾਲੇ ਹਰਪ੍ਰੀਤ ਕੌਰ ਨੂੰ ਕੈਨੇਡਾ ਭੇਜਣ ਅਤੇ ਉਸ ਦੀ ਪੜ੍ਹਾਈ ਦਾ ਖਚਾ ਕਰਨਗੇ। ਬਦਲੇ ਵਿੱਚ ਹਪ੍ਰੀਤ ਕੌਰ ਵਿਆਹ ਕਰਵਾ ਕੇ ਗੁਰਵਿੰਦਰ ਸਿੰਘ ਨੂੰ ਕੈਨੇਡਾ ਲੈ ਜਾਵੇਗੀ। ਇਸ ਤਰ੍ਹਾਂ 10 ਦਸੰਬਰ 2021 ਨੂੰ ਹਰਪ੍ਰੀਤ ਕੌਰ ਕੈਨੇਡਾ ਚਲੀ ਗਈ।
ਮੁੰਡੇ ਵਾਲਿਆਂ ਨੇ ਕੁੜੀ ਦਾ ਸਾਰਾ ਖਰਚਾ ਕੀਤਾ। ਦੋਵੇਂ ਪਰਿਵਾਰਾਂ ਨੇ ਸਹਿਮਤੀ ਨਾਲ 25 ਦਸੰਬਰ 2022 ਦੀ ਵਿਆਹ ਦੀ ਤਾਰੀਖ਼ ਰੱਖ ਲਈ। ਉਸ ਸਮੇਂ ਤੱਕ ਕੁੜੀ ਫੋਨ ਤੇ ਮੁੰਡੇ ਨਾਲ ਗੱਬਾਤ ਕਰਦੀ ਰਹੀ। ਵਿਆਹ ਦੇ ਕਾਰਡ ਛਪ ਗਏ। ਪੈਲੇਸ ਅਤੇ ਫੋਟੋਰਾਫ਼ਰ ਤੱਕ ਬੁਕ ਕਰ ਲਏ ਗਏ। ਜਦੋਂ ਵਿਆਹ ਵਿੱਚ ਸਿਰਫ਼ 20 ਦਿਨ ਬਾਕੀ ਰਹਿ ਗਏ ਤਾਂ ਕੁੜੀ ਨੇ ਫੋਨ ਕਰਕੇ ਵਿਆਹ ਕਰਵਾਉਣ ਤੋਂ ਨਾਂਹ ਕਰ ਦਿੱਤੀ।
ਮੁੰਡੇ ਵਾਲਿਆਂ ਮੁਤਾਕ ਉਨ੍ਹਾਂ ਦੇ ਹੁਣ ਤੱਕ 27 ਲੱਖ ਰੁਪਏ ਖਚ ਹੋ ਚੁੱਕੇ ਹਨ। ਉਨ੍ਹਾਂ ਨੇ ਪੁਲਿਸ ਨੂੰ ਦਖ਼ਾਸਤ ਦੇ ਕੇ ਇਸਾਫ਼ ਦੀ ਮੰਗ ਕੀਤੀ ਹੈ। ਥਾਣਾ ਕੋਟ ਭਾਈ ਦੀ ਪੁਲਿ ਮਾਲੇ ਦੀ ਜਾਂਚ ਕਰ ਰਹੀ ਹੈ। ਪੂਰੀ ਜਾਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਟ