ਆਹ ਦੇਖੋ ਹੁਣੇ ਹੁਣੇ ਰਾਮ ਰਹੀਮ ਨਾਲ ਕੀ ਹੋ ਗਿਆ

All

ਪੰਚਕੂਲਾ— ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਮਾਮਲੇ ‘ਚ ਪੰਚਕੂਲਾ ਦੀ ਸੈਪਸ਼ਲ ਸੀ . ਬੀ . ਆਈ . ਕੋਰਟ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਹੈ । ਰਾਮ ਰਹੀਮ ਦੀ ਸਜ਼ਾ ਦਾ ਐਲਾਨ 17 ਜਨਵਰੀ ਨੂੰ ਹੋਵੇਗਾ ।

ਰੋਹਤਕ ਦੀ ਸੁਨਾਰੀਆ ਜੇਲ ‘ਚ ਬੰਦ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੀ ਪੇਸ਼ੀ ਵੀਡੀਓ ਕਾਨਫਰੈਂਸਿੰਗ ਰਾਹੀਂ ਹੋਈ । ਇਸ ਫੈਸਲੇ ਦੇ ਮੱਦੇਨਜ਼ਰ ਡੇਰਾ ਸੱਚਾ ਸੌਦਾ , ਸੁਨਾਰੀਆ ਜੇਲ ਅੇਤ ਵਿਸ਼ੇਸ਼ ਅਦਾਲਤ ਦੇ ਬਾਹਰ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ । ਪੰਜਾਬ ਅਤੇ ਹਰਿਆਣਾ ਪੁਲਸ ਨੇ ਅਲਰਟ ਜਾਰੀ ਕੀਤਾ ਸੀ ।

ਪਹਿਲਾਂ ਪੁਲਸ ਗੁਰਮੀਤ ਰਾਮ ਰਹੀਮ ਦੀ ਕੋਰਟ ‘ਚ ਪੇਸ਼ੀ ਨੂੰ ਲੈ ਕੇ ਪਰੇਸ਼ਾਨ ਸੀ ਪਰ ਬਾਅਦ ‘ਚ ਵੀਡੀਓ ਕਾਨਫਰੈਂਸਿੰਗ ਰਾਹੀਂ ਹੀ ਇਸ ਮਾਮਲੇ ‘ਚ ਉਸ ਨੂੰ ਪੇਸ਼ ਕਰਨ ਦਾ ਫਰਮਾਨ ਜਾਰੀ ਕੀਤਾ ਗਿਆ । ਸੁਣਵਾਈ ਤੋਂ ਪਹਿਲਾਂ ਪੰਚਕੂਲਾ ‘ਚ ਸੀ . ਬੀ . ਆਈ . ਦੀ ਸਪੈਸ਼ਲ ਕੋਰਟ ਦਾ ਸੁਰੱਖਿਆ ਘੇਰਾ ਵਧਾ ਦਿੱਤਾ ਗਿਆ ਹੈ ।
ਕੋਰਟ ਕੈਂਪਸ ਅਤੇ ਨੇੜੇ – ਤੇੜੇ ਦਾ ਇਲਾਕਾ ਛਾਉਣੀ ‘ਚ ਤਬਦੀਲ ਹੋ ਗਿਆ ਹੈ । ਯੌਨ ਸ਼ੋਸ਼ਣ ਕੇਸ ‘ਚ ਰਾਮ ਰਹੀਮ ਨੂੰ ਸਜ਼ਾ ਤੋਂ ਬਾਅਦ ਪਿਛਲੀ ਵਾਰ ਹੋਈ ਹਿੰਸਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤੇ ਇੰਤਜ਼ਾਮ ਕੀਤੇ ਗਏ ਹਨ । ਇਸ ਸਮੇਂ ਕੋਰਟ ‘ਚ ਸੁਣਵਾਈ ਚੱਲ ਰਹੀ ਹੈ ।

ਰਾਮ ਰਹੀਮ ਨੂੰ ਵੀਡੀਓ ਕਾਨਫਰੈਂਸਿਗ ਰਾਹੀਂ ਕੋਰਟ ‘ਚ ਪੇਸ਼ ਕੀਤਾ ਗਿਆ ਹੈ । ਸੁਣਵਾਈ ਦੌਰਾਨ ਮੀਡੀਆ ਨੂੰ ਬਾਹਰ ਰੱਖਿਆ ਗਿਆ ਹੈ ਤਿੰਨ ਵਜੇ ਤੱਕ ਫੈਸਲਾ ਆਉਣ ਦੀ ਉਮੀਦ ਹੈ ਕੋਰਟ ‘ਚ ਡਾਕਟਰਾਂ ਦੀ ਟੀਮ ਬੁਲਾਈ ਗਈ ਹੈ , ਜੋ ਕੋਰਟ ਰੂਮ ਦੇ ਨਾਲ ਬਣੇ ਕਮਰੇ ‘ਚ ਤਿੰਨਾਂ ਦੋਸ਼ੀਆਂ ਦਾ ਮੈਡੀਕਲ ਚੈਕਅੱਪ ਕਰ ਰਹੀ ਹੈ ।

ਪੰਚਕੂਲਾ ‘ਚ ਸੀ . ਬੀ . ਆਈ . ਸਪੈਸ਼ਲ ਕੋਰਟ ਦੀ ਸੁਰੱਖਿਆ ਵਿਵਸਥਾ ਬਾਰੇ ਜਾਣਕਾਰੀ ਦਿੰਦੇ ਹੋਏ ਡੀ . ਸੀ . ਪੀ . ਕਮਲਦੀਪ ਗੋਇਲ ਨੇ ਕਿਹਾ , ”ਭਾਰੀ ਗਿਣਤੀ ‘ਚ ਪੁਲਸ ਫੋਰਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ । ਕੋਰਟ ਕੈਂਪਸ ‘ਚ 500 ਦੀ ਗਿਣਤੀ ‘ਚ ਪੁਲਸ ਕਰਮਚਾਰੀਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ । ਇੱਥੇ ਬੈਰੀਕੇਡਿੰਗ ਵੀ ਕਰ ਦਿੱਤੀ ਗਈ ਹੈ ।

ਜ਼ਿਕਰਯੋਗ ਹੈ ਕਿ ਪੱਤਰਕਾਰ ਛੱਤਰਪਤੀ ਦੇ ਕਤਲ ਦੇ ਮਾਮਲੇ ‘ਚ ਸ਼ੁੱਕਰਵਾਰ ਨੂੰ ਪੰਚਕੂਲਾ ਦੀ ਵਿਸ਼ੇਸ਼ ਸੀ . ਬੀ . ਆਈ . ਕੋਰਟ ‘ਚ ਡੇਰਾ ਮੁਖੀ ਦਾ ਵੀਡੀਓ ਕਾਨਫਰੈਂਸਿੰਗ ਰਾਹੀਂ ਫੈਸਲਾ ਸੁਣਾਇਆ ਜਾਵੇਗਾ । ਜ਼ਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਇਸ ਸਮੇਂ ਰੋਹਤਕ ਦੀ ਸੁਨਾਰੀਆ ਜੇਲ ‘ਚ ਬੰਦ ਹੈ

Leave a Reply

Your email address will not be published. Required fields are marked *