ਔਰਤਾਂ ਦੀ ਬੱਚੇਦਾਨੀ ਦੀ ਰਸੌਲੀ ਦੇ ਲੱਛਣ ਅਤੇ ਰਸੌਲੀ ਤੋਂ ਛੁਟਕਾਰਾ ਪਾਉਣ ਦਾ ਘਰੇਲੂ ਨੁਸਖਾ

All

ਰਸੌਲ਼ੀ ਜੋ ਕੈਂਸਰ ਰਹਿਤ ਮਾਸ ਦੀ ਸਖ਼ਤ ਗੰਢ ਹੁੰਦੀ ਹੈ, ਇਸ ਦਾ ਅਪ੍ਰੇਸ਼ਨ ਤੋਂ ਬਿਨਾਂ ਹੋਮਿਓਪੈਥਿਕ ਦਵਾਈਆਂ ਨਾਲ ਇਲਾਜ ਹੋ ਸਕਦਾ ਹੈ। ਇੱਥੇ ਔਰਤਾਂ ਦੀ ਬੱਚੇਦਾਨੀ ਦੀ ਰਸੌਲ਼ੀ ਨੂੰ ਵੇਖਾਂਗੇ। ਬੱਚੇਦਾਨੀ ਦੀ ਰਸੌਲ਼ੀ ਕਿਉਂ ਹੁੰਦੀ ਹੈ, ਬਾਰੇ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ। ਇਹ ਬੱਚੇਦਾਨੀ ਦੇ ਮਸਲ ਨਾਲ ਪਨਪਦੀ ਹੈ। ਇਸ ਦਾ ਆਰੰਭ ਇਕਹਿਰੇ ਸੈੱਲ ਤੋਂ ਹੁੰਦਾ ਹੈ, ਜੋ ਵਧ ਕੇ ਕਾਫ਼ੀ ਵੱਡੀ ਹੋ ਜਾਂਦੀ ਹੈ। ਕੋਲਾਜਿਨ ਤੇ ਪ੍ਰੋਟੀਨ ਦੀ ਵਧੇਰੇ ਮਾਤਰਾ ਇਸ ਸੈੱਲ ਨੂੰ ਵਧਣ ਵਿੱਚ ਸਹਾਈ ਹੁੰਦੀ ਹੈ। ਮੁਟੇਸ਼ਨ ਨਾਂ ਦਾ ਜੀਨ ਵੀ ਇਸ ਨੂੰ ਵਧਾਉਂਦਾ ਹੈ। ਔਰਤਾਂ ਵਿੱਚ ਦੋ ਤਰ੍ਹਾਂ ਦੇ ਹਾਰਮੋਨ, ਇਸਟਰੋਜੈਨ ਅਤੇ ਪ੍ਰੋਗੈਸਟਰੋਨ, ਮਿਲਦੇ ਹਨ। ਇਹ ਰਸੌਲ਼ੀ ਬਣਾਉਣ ਵਿੱਚ ਸਹਾਈ ਹੁੰਦੇ ਹਨ।

ਭਾਰਤ ਵਿੱਚ ਬੱਚੇਦਾਨੀ ਦੀ ਰਸੌਲੀ ਦੀ ਸਮੱਸਿਆ ਬਹੁਤ ਹੈ। ਛੋਟੀਆਂ ਰਸੌਲੀਆਂ ਦਾ ਐਮ.ਆਰ.ਆਈ. ਟੈਸਟ ਰਾਹੀਂ ਪਤਾ ਲੱਗ ਜਾਂਦਾ ਹੈ, ਜਦੋਂ ਕਿ ਵੱਡੀਆਂ ਰਸੌਲੀਆਂ ਦਾ ਪੈਲਵਿਕ ਟੈਸਟ ਰਾਹੀਂ ਪਤਾ ਲਾਇਆ ਜਾ ਸਕਦਾ ਹੈ। ਰਸੌਲ਼ੀ ਦੀਆਂ ਗੰਢਾ ਔਰਤਾਂ ਦੀ ਬੱਚੇਦਾਨੀ `ਚ ਜਾਂ ਉਸ ਦੇ ਆਲੇ-ਦੁਆਲੇ ਬਣਦੀਆਂ ਹਨ। ਇਸ ਬਿਮਾਰੀ ਦੇ ਜ਼ਿਆਦਾਤਰ ਔਰਤਾਂ ਨੂੰ ਇਸ ਦਾ ਪਤਾ ਨਹੀਂ ਚੱਲ ਪਾਉਂਦਾ। ਇੱਕ ਸੋਧ ਦੇ ਮੁਤਾਬਿਕ 40 ਪ੍ਰਤੀਸ਼ਤ ਔਰਤਾਂ ਰਸੌਲ਼ੀ ਦਾ ਸ਼ਿਕਾਰ ਹੋ ਜਾਂਦੀਆਂ ਹਨ।

ਉਂਝ ਤਾਂ ਅਕਸਰ ਇਹ ਸਮੱਸਿਆ 30 ਤੋਂ 50 ਦੀ ਉਮਰ `ਚ ਦੇਖਣ ਨੂੰ ਮਿਲਦੀ ਹੈ ਪਰ ਗ਼ਲਤ ਖਾਣ-ਪੀਣ ਕਾਰਨ ਇਹ ਸਮੱਸਿਆ ਇਸ ਤੋਂ ਘੱਟ ਉਮਰ `ਚ ਹੀ ਹੋ ਜਾਂਦੀ ਹੈ। ਮੋਟਾਪੇ ਨਾਲ ਗ੍ਰਸਤ ਔਰਤਾਂ ਐਸਟ੍ਰੋਜ਼ਨ ਹਾਰਮੋਨ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਇਸ ਦਾ ਖ਼ਤਰਾ ਸਭ ਤੋਂ ਜ਼ਿਆਦਾ ਹੁੰਦਾ ਹੈ। ਇਸ ਬਿਮਾਰੀ ਨਾਲ ਕੁੱਝ ਆਮ ਲੱਛਣ ਨਾਲ ਇਨ੍ਹਾਂ ਦੀ ਪਹਿਚਾਣ ਕਰ ਕੇ ਤੁਸੀਂ ਇਨ੍ਹਾਂ ਤੋਂ ਬਚ ਸਕਦੇ ਹੋ। ਤਾਂ ਆਓ ਜਾਣਦੇ ਹਾਂ ਫਾਈਬ੍ਰਾਈਡ ਦੇ ਲੱਛਣ ਅਤੇ ਇਸ ਨੂੰ ਦੂਰ ਕਰਨ ਦੇ ਕੁੱਝ ਘਰੇਲੂ ਉਪਾਅ ਬਾਰੇ…

ਰਸੌਲ਼ੀ ਦੇ ਲੱਛਣ — ਮਾਹਵਾਰੀ ਦੌਰਾਨ ਭਾਰੀ ਬਲੀਡਿੰਗ। ਅਨਿਯਮਿਤ ਮਾਹਵਾਰੀ। ਪੇਟ ਦੇ ਥੱਲੇ ਵਾਲੇ ਹਿੱਸੇ `ਚ ਦਰਦ। ਪ੍ਰਾਈਵੇਟ ਪਾਰਟ `ਚੋਂ ਖ਼ੂਨ ਆਉਣਾ। ਕਮਜ਼ੋਰੀ ਮਹਿਸੂਸ ਹੋਣਾ। ਪੇਟ `ਚ ਅਚਾਨਕ ਦਰਦ। ਕਬਜ਼। ਯੂਰਿਨ ਰੁੱਕ-ਰੁੱਕ ਕੇ ਆਉਣਾ।

ਰਸੌਲ਼ੀ ਦੇ ਘਰੇਲੂ ਉਪਾਅ…

Castor oil — ਦਿਨ `ਚ 2 ਵਾਰ Castor oil ਅਤੇ ਅਦਰਕ ਦੇ ਰਸ ਨੂੰ ਮਿਲਾ ਲਓ। ਸਵੇਰੇ ਅਤੇ ਰਾਤ `ਚ ਸੌਣ ਤੋਂ ਪਹਿਲਾਂ ਇਸ ਦੀ ਵਰਤੋਂ ਕਰਨ ਨਾਲ ਇਹ ਬਿਮਾਰੀ ਦੂਰ ਹੋ ਜਾਂਦੀ ਹੈ।

ਲਸਣ — ਰਸੌਲ਼ੀ ਦੀ ਸਮੱਸਿਆ ਹੋਣ `ਤੇ ਖ਼ਾਲੀ ਪੇਟ ਰੋਜ਼ 1 ਲਸਣ ਦੀ ਵਰਤੋਂ ਕਰੋ। ਲਗਾਤਾਰ 2 ਮਹੀਨੇ ਤੱਕ ਇਸ ਦੀ ਵਰਤੋਂ ਇਸ ਸਮੱਸਿਆ ਨੂੰ ਜੜ੍ਹ ਤੋਂ ਖ਼ਤਮ ਕਰਦੀ ਹੈ।

ਸੇਬ ਦਾ ਸਿਰਕਾ — ਗਰਮ ਪਾਣੀ ਦੇ ਨਾਲ ਸਵੇਰੇ ਸ਼ਾਮ ਸੇਬ ਦਾ ਸਿਰਕਾ ਪੀਣ ਨਾਲ ਰਸੌਲ਼ੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਨਾਲ ਰਸੌਲ਼ੀ ਕਾਰਨ ਹੋਣ ਵਾਲਾ ਪੇਟ ਦਰਦ ਵੀ ਦੂਰ ਹੋ ਜਾਂਦਾ ਹੈ।

ਹਲਦੀ — ਐਂਟੀ-ਬਾਓਟਿਕ ਗੁਣਾਂ ਨਾਲ ਭਰਪੂਰ ਹਲਦੀ ਦੀ ਵਰਤੋਂ ਸਰੀਰ `ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਦਿੰਦੀ ਹੈ। ਇਹ ਫਾਈਬ੍ਰਾਈਡ ਦੀ ਗ੍ਰੋਥ ਨੂੰ ਰੋਕ ਕੇ ਕੈਂਸਰ ਦਾ ਖ਼ਤਰਾ ਘੱਟ ਕਰਦਾ ਹੈ।

Leave a Reply

Your email address will not be published. Required fields are marked *