ਸੁਪਰ ਸਟਾਰ ਸਲਮਾਨ ਖਾਨ ਅਤੇ ਕਰੀਨਾ ਕਪੂਰ ਦੀ ਫਿਲਮ ‘ਬਜਰੰਗੀ ਭਾਈ ਜਾਨ’ ਬਾਰੇ ਤਾਂ ਹਰ ਕੋਈ ਜਾਣਦਾ ਹੈ। ਇਹ ਫਿਲਮ ਬਾਕਸ ਆਫਿਸ ਤੇ ਸੁਪਰਹਿੱਟ ਹੋਈ ਸੀ। ਇਸ ਫਿਲਮ ਦੇ ਨਿਰਦੇਸ਼ਕ ਕਬੀਰ ਖਾਨ ਹਨ। ਜਿੱਥੇ ਇਸ ਫਿਲਮ ਦੇ ਨਾਇਕ ਅਤੇ ਨਾਇਕਾ ਦੇ ਕਿਰਦਾਰ ਦੀ ਪ੍ਰਸੰਸਾ ਹੋਈ ਹੈ, ਉੱਥੇ ਹੀ ਇਸ ਫਿਲਮ ਵਿੱਚ ਬਾਲ ਕਲਾਕਾਰ ‘ਮੁੰਨੀ’ ਦਾ ਕਿਰਦਾਰ ਨਿਭਾਉਣ ਵਾਲੀ ਲੜਕੀ ‘ਹਰਸ਼ਾਲੀ ਮਲਹੋਤਰਾ’ ਦੇ ਕੰਮ ਨੂੰ ਵੀ ਖੂਬ ਸਰਾਹਿਆ ਗਿਆ ਹੈ।
ਹਾਲਾਂਕਿ ਹਰਸ਼ਾਲੀ ਦਾ ਇਸ ਫਿਲਮ ਵਿੱਚ ਕੋਈ ਡਾਇਲਾਗ ਨਹੀਂ ਸੀ ਪਰ ਉਸ ਦਾ ਰੋਲ ਇੰਨਾ ਪਸੰਦ ਕੀਤਾ ਗਿਆ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਹਰਸ਼ਾਲੀ ਮਲਹੋਤਰਾ ਨੂੰ ‘ਭਾਰਤ ਰਤਨ ਡਾਕਟਰ ਬੀ ਆਰ ਅੰਬੇਦਕਰ’ ਅਵਾਰਡ 2021 ਨਾਲ ਨਿਵਾਜਿਆ ਗਿਆ। ਇਹ ਅਵਾਰਡ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਵੱਲੋਂ ਦਿੱਤਾ ਗਿਆ।
ਇਹ ਅਵਾਰਡ ਲਗਭਗ ਪਿਛਲੇ 12 ਸਾਲਾਂ ਤੋਂ ਸ਼ੁਰੂ ਕੀਤਾ ਗਿਆ ਹੈ। ਹਰਸ਼ਾਲੀ ਮਲਹੋਤਰਾ ਨੇ ਇਹ ਅਵਾਰਡ ਫਿਲਮ ‘ਬਜਰੰਗੀ ਭਾਈ ਜਾਨ’ ਦੀ ਪੂਰੀ ਟੀਮ ਨੂੰ ਡੈਡੀਕੇਟ ਕੀਤਾ ਹੈ। ਜਦੋਂ ਹਰਸ਼ਾਲੀ ਨੇ ਇਸ ਫਿਲਮ ਵਿੱਚ ਕੰਮ ਕੀਤਾ ਸੀ ਤਾਂ ਉਸ ਦੀ ਉਮਰ ਸਿਰਫ਼ 6 ਸਾਲ ਸੀ। ਉਸ ਦਾ ਪੂਰਾ ਨਾਮ ਹਰਸ਼ਾਲੀ ਮਲਹੋਤਰਾ ਅਤੇ ਨਿੱਕ ਨਾਮ ‘ਮੁੰਨੀ’ ਹੈ।
ਹਰਸ਼ਾਲੀ ਮਲਹੋਤਰਾ ਦਾ ਜਨਮ 3 ਜੂਨ 2008 ਨੂੰ ਮੁੰਬਈ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਮ ਵਿਪੁਲ ਮਲਹੋਤਰਾ ਅਤੇ ਮਾਂ ਦਾ ਨਾਮ ਕਾਜਲ ਮਲਹੋਤਰਾ ਹੈ। ਉਸ ਦਾ ਇੱਕ ਭਰਾ ਹੈ। ਜਿਸ ਦਾ ਨਾਮ ਹਰਦੀਸ਼ ਮਲਹੋਤਰਾ ਹੈ। ਹਰਸ਼ਾਲੀ ਅਜੇ ਮੁੰਬਈ ਵਿੱਚ ਹੀ ਪੜ੍ਹਾਈ ਕਰ ਰਹੀ ਹੈ। ਉਸ ਨੂੰ ਗਾਉਣ ਅਤੇ ਡਾਂਸ ਕਰਨ ਦਾ ਸ਼ੌਕ ਹੈ।
ਉਹ ਅਦਾਕਾਰਾ ਬਣ ਕੇ ਸਲਮਾਨ ਖਾਨ ਵਾਂਗ ਸੁਪਰ ਸਟਾਰ ਬਣਨਾ ਚਾਹੁੰਦੀ ਹੈ। ਜੇਕਰ ਉਸ ਨੂੰ ਫਿਲਮ ਵਿੱਚ ਕਿਸੇ ਵਧੀਆ ਰੋਲ ਦੀ ਪੇਸ਼ਕਸ਼ ਹੋਈ ਤਾਂ ਉਹ ਜ਼ਰੂਰ ਕੰਮ ਕਰੇਗੀ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸੀਰੀਅਲ ‘ਕਬੂਲ’ ਤੋਂ ਕੀਤੀ ਸੀ। ਫਿਰ ਉਸ ਨੂੰ 2014 ਵਿੱਚ ਲਾਈਫ ਓ ਕੇ ਤੇ ਆਉਣ ਵਾਲੇ ਟੀਵੀ ਸ਼ੋਅ ‘ਲੌਟ ਆਓ ਤ੍ਰਿਸ਼ਨਾ’ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ।
ਅਗਲੇ ਸਾਲ 2015 ਵਿੱਚ ਉਸ ਨੇ ਮਸ਼ਹੂਰ ਟੀਵੀ ਸ਼ੋਅ ‘ਜੋਧਾ ਅਕਬਰ’ ਵਿੱਚ ਵੀ ਕੰਮ ਕੀਤਾ। ‘ਬਜਰੰਗੀ ਭਾਈ ਜਾਨ’ ਵਿੱਚ ਉਸ ਦੀ ਵਧੀਆ ਅਦਾਕਾਰੀ ਕਾਰਨ ਉਸ ਨੂੰ 5 ਅਵਾਰਡ ਮਿਲ ਚੁੱਕੇ ਹਨ। ਜਿਨ੍ਹਾਂ ਵਿੱਚ ਜ਼ੀ ਸਿਨੇਮਾ ਤੋਂ ਲੈ ਕੇ ਸਟਾਰ ਗਿੱਲ ਅਵਾਰਡ ਤੱਕ ਸ਼ਾਮਲ ਹਨ। ਹਰਸ਼ਾਲੀ ਨੇ ‘ਨਾਸਤਕ’ ਫਿਲਮ ਵਿੱਚ ਵੀ ਕੰਮ ਕੀਤਾ।
ਇਸ ਸਮੇਂ ਉਹ ਕਥਕ, ਮਾਰਸ਼ਲ ਆਰਟ ਅਤੇ ਡਾਂਸ ਆਦਿ ਸਿੱਖ ਰਹੀ ਹੈ। ਪੜ੍ਹਾਈ ਵਿੱਚ ਇੰਗਲਿਸ਼ ਉਸ ਦਾ ਪਸੰਦੀਦਾ ਵਿਸ਼ਾ ਹੈ। ਹਰਸ਼ਾਲੀ ਨੂੰ ਭਵਿੱਖ ਦੀ ਸਫਲ ਅਦਾਕਾਰਾ ਵਜੋਂ ਦੇਖਿਆ ਜਾ ਰਿਹਾ ਹੈ। ਹਰਸ਼ਾਲੀ ਮਲਹੋਤਰਾ ਦੇ ਸੋਸ਼ਲ ਮੀਡੀਆ ਤੇ ਲੱਖਾਂ ਦੀ ਗਿਣਤੀ ਵਿੱਚ ਪ੍ਰਸ਼ੰਸਕ ਹਨ। ‘ਬਜਰੰਗੀ ਭਾਈ ਜਾਨ’ ਵਿੱਚ ਕੰਮ ਕਰਨ ਬਦਲੇ ਉਸ ਨੂੰ 70-80 ਲੱਖ ਰੁਪਏ ਮਿਲੇ ਸਨ।
ਹਰਸ਼ਾਲੀ ਮਲਹੋਤਰਾ ਟੀਵੀ ਸ਼ੋਅ ਦੇ ਇੱਕ ਐਪੀਸੋਡ ਵਿੱਚ ਕੰਮ ਕਰਨ ਦੇ 10-15 ਹਜ਼ਾਰ ਰੁਪਏ ਲੈਂਦੀ ਹੈ ਜਦਕਿ ਟੀਵੀ ਐਡ ਦੀ ਪ੍ਰਤੀ ਐਡ ਫੀਸ 1 ਤੋਂ 2 ਲੱਖ ਰੁਪਏ ਹੈ। ਹਰਸ਼ਾਲੀ ਮਲਹੋਤਰਾ ਕੋਲ 14 ਲੱਖ ਰੁਪਏ ਦੀ ਕੀਮਤ ਦੀ ਹੌਂਡਾ ਸਿਟੀ ਕਾਰ ਹੈ।