ਹਰ ਮਾਂ ਬਾਪ ਦੀ ਇੱਕ ਹੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਦਾ ਨਾਮ ਰੌਸ਼ਨ ਕਰਨ। ਉਹ ਇੰਨੀ ਜ਼ਿਆਦਾ ਤਰੱਕੀ ਕਰਨ ਕਿ ਉਨ੍ਹਾਂ ਦਾ ਹਰ ਪਾਸੇ ਨਾਮ ਹੋਵੇ। ਮਾਤਾ ਪਿਤਾ ਆਪਣੇ ਬੱਚਿਆਂ ਨੂੰ ਉੱਚੇ ਅਹੁਦਿਆਂ ਤੇ ਬਿਰਾਜਮਾਨ ਹੋਏ ਦੇਖਣ ਦੇ ਚਾਹਵਾਨ ਹੁੰਦੇ ਹਨ। ਆਪਣੀ ਔਲਾਦ ਦੀ ਖੁਸ਼ੀ ਵਿੱਚ ਹੀ ਉਹ ਖੁਸ਼ੀ ਮਹਿਸੂਸ ਕਰਦੇ ਹਨ।
ਜਦੋਂ ਉਨ੍ਹਾਂ ਦੀ ਔਲਾਦ ਕਿਸੇ ਉੱਚੇ ਅਹੁਦੇ ਤੇ ਪਹੁੰਚ ਜਾਵੇ ਅਤੇ ਹੋਵੇ ਵੀ ਮਾਂ ਬਾਪ ਦੇ ਕਹਿਣੇ ਵਿੱਚ, ਬਸ ਫੇਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇਖੀ ਜਾ ਰਹੀ ਹੈ। ਜਿਸ ਵਿੱਚ ਪਿਤਾ ਅਤੇ ਪੁੱਤਰੀ ਨੂੰ ਭਾਵੁਕ ਮੂਡ ਵਿੱਚ ਦੇਖਿਆ ਜਾ ਸਕਦਾ ਹੈ।
ਅਸਲ ਵਿੱਚ ਇਹ ਉਸ ਸਮੇਂ ਦਾ ਦ੍ਰਿਸ਼ ਹੈ ਜਦੋਂ ਇੱਕ ਪਾਇਲਟ ਲੜਕੀ ਹਵਾਈ ਜਹਾਜ਼ ਉਡਾਉਣ ਲੱਗਦੀ ਹੈ। ਉਹ ਹਵਾਈ ਜਹਾਜ਼ ਵਿੱਚ ਹੀ ਬੈਠੇ ਆਪਣੇ ਪਿਤਾ ਨੂੰ ਦੇਖਦੀ ਹੈ ਅਤੇ ਭਾਵੁਕ ਹੋ ਜਾਂਦੀ ਹੈ। ਲੜਕੀ ਆਪਣੇ ਪਿਤਾ ਦੇ ਪੈਰਾਂ ਨੂੰ ਛੂਹ ਕੇ ਆਸ਼ੀਰਵਾਦ ਲੈਂਦੀ ਹੈ। ਪਿਤਾ ਵੀ ਆਸ਼ੀਰਵਾਦ ਦਿੰਦੇ ਵਕਤ ਭਾਵੁਕ ਹੋ ਜਾਂਦਾ ਹੈ।
ਆਪਣੀ ਧੀ ਨੂੰ ਹਵਾਈ ਜਹਾਜ਼ ਉਡਾਉਂਦੇ ਦੇਖਣਾ ਪਿਤਾ ਲਈ ਬਹੁਤ ਹੀ ਖੁਸ਼ੀ ਭਰੇ ਪਲ ਸਨ। ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੇ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਹੈ। ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਬਾਰੇ ਦਰਸ਼ਕ ਆਪਣੇ ਆਪਣੇ ਵਿਚਾਰ ਵੀ ਸਾਂਝੇ ਕਰ ਰਹੇ ਹਨ।