ਮਸ਼ਹੂਰ ਐਕਟਰ ਗੋਵਿੰਦਾ ਦੀ ਪਤਨੀ ਨਹੀਂ ਹੈ ਕਿਸੇ ਹੀਰੋਇਨ ਤੋਂ ਘੱਟ, ਦੇਖੋ ਤਸਵੀਰਾਂ

bollywood

ਬਾਲੀਵੁੱਡ ਅਭਿਨੇਤਾ ਗੋਵਿੰਦਾ ਦੇ ਅਨੇਕਾਂ ਹੀ ਦੀਵਾਨੇ ਹਨ। ਉਹ ਫ਼ਿਲਮਾਂ ਵਿੱਚ ਹੀਰੋ ਦਾ ਰੋਲ ਨਿਭਾਉਂਦੇ ਹੋਏ ਵੀ ਕਮੇਡੀ ਕਰਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੇ ਹਨ। ਜਿਸ ਕਰਕੇ ਉਨ੍ਹਾਂ ਦੀਆਂ ਫ਼ਿਲਮਾਂ ਹਾਸਰਸ ਭਰਪੂਰ ਹੁੰਦੀਆਂ ਹਨ। ਗੋਵਿੰਦਾ ਦੀ ਇਸ ਕਲਾ ਨੇ ਹੀ ਦਰਸ਼ਕਾਂ ਨੂੰ ਉਨ੍ਹਾਂ ਦੇ ਦੀਵਾਨੇ ਬਣਾਇਆ ਹੈ। ਭਾਵੇਂ ਗੋਵਿੰਦਾ ਆਪਣੀ ਉਮਰ ਦੇ 56 ਵਰ੍ਹੇ ਪੂਰੇ ਕਰ ਚੁੱਕੇ ਹਨ ਪਰ ਅੱਜ ਵੀ ਉਹ ਸਰੀਰਕ ਪੱਖੋਂ ਪੂਰੇ ਚੁਸਤ ਦਰੁਸਤ ਹਨ।

90 ਦੇ ਦਹਾਕੇ ਤੋਂ ਲੈਂ ਕੇ ਅੱਜ ਵੀ ਉਨ੍ਹਾਂ ਦੀ ਮੰਗ ਬਰਕਰਾਰ ਹੈ। ਅੱਜ ਵੀ ਫਿਲਮਾਂ ਅਤੇ ਸ਼ੋਅਜ਼ ਵਿੱਚ ਉਨ੍ਹਾਂ ਦੀ ਹਾਜ਼ਰੀ ਦੇਖੀ ਜਾ ਸਕਦੀ ਹੈ। ਜੇਕਰ ਉਨ੍ਹਾਂ ਦੇ ਵਿਆਹੁਤਾ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਗੋਵਿੰਦਾ ਦੀ ਪਤਨੀ ਸੁਨੀਤਾ ਉਨ੍ਹਾਂ ਦੀ ਮਾਮੀ ਦੀ ਭੈਣ ਹੈ। ਆਪਣੇ ਮਾਮੇ ਦੀ ਸਾਲੀ ਸੁਨੀਤਾ ਨੂੰ ਗੋਵਿੰਦਾ ਪਹਿਲੀ ਵਾਰ ਇੱਕ ਪਰਿਵਾਰਕ ਪ੍ਰੋਗਰਾਮ ਵਿੱਚ ਮਿਲੇ ਸਨ।

ਭਾਵੇਂ ਉਸ ਸਮੇਂ ਉਨ੍ਹਾਂ ਦੀ ਆਪਸ ਵਿੱਚ ਕੋਈ ਬਹੁਤੀ ਨਹੀਂ ਸੀ ਬਣਦੀ ਪਰ ਸਮਾਂ ਪਾ ਕੇ ਉਨ੍ਹਾਂ ਦਾ ਵਿਆਹ ਹੋ ਗਿਆ। ਕਾਫੀ ਸਮਾਂ ਤਾਂ ਇਨ੍ਹਾਂ ਦੇ ਵਿਆਹ ਦੀ ਖ਼ਬਰ ਨੂੰ ਕਿਸੇ ਨਾਲ ਸਾਂਝਾ ਹੀ ਨਹੀਂ ਕੀਤਾ ਗਿਆ। ਗੋਵਿੰਦਾ ਦਾ ਵਿਚਾਰ ਸੀ ਕਿ ਇਹ ਖ਼ਬਰ ਸਾਂਝੀ ਕੀਤੇ ਜਾਣ ਕਾਰਨ ਉਨ੍ਹਾਂ ਦੇ ਫ਼ਿਲਮੀ ਕਰੀਅਰ ਤੇ ਨਾਂਹ ਪੱਖੀ ਅਸਰ ਪੈ ਸਕਦਾ ਹੈ

ਪਰ ਇਹ ਉਨ੍ਹਾਂ ਦਾ ਭੁਲੇਖਾ ਸੀ। ਜਦੋਂ ਕੁਝ ਸਮੇਂ ਬਾਅਦ ਉਨ੍ਹਾਂ ਦੇ ਵਿਆਹ ਦੀ ਖ਼ਬਰ ਮੀਡੀਆ ਵਿੱਚ ਆਈ ਤਾਂ ਇਸ ਦਾ ਕੋਈ ਨਾਂਹ ਪੱਖੀ ਅਸਰ ਨਹੀਂ ਹੋਇਆ। ਗੋਵਿੰਦਾ ਦੇ ਵਿਆਹ ਨੂੰ 32 ਸਾਲ ਬੀਤ ਚੁੱਕੇ ਹਨ। ਵਿਆਹ ਸਮੇਂ ਗੋਵਿੰਦਾ ਦੀ ਪਤਨੀ ਸੁਨੀਤਾ ਦੀ ਉਮਰ 18 ਸਾਲ ਸੀ।

Leave a Reply

Your email address will not be published. Required fields are marked *